ਬਾਲ ਜਿਨਸੀ ਸ਼ੋਸ਼ਣ ਦੀ ਰਿਪੋਰਟਿੰਗ ਲਈ ਮੀਡੀਆ ਗਾਈਡ
ਸਮੱਗਰੀ ਬਾਰ ਟਿੱਪਣੀ
ਇਸ ਦਸਤਾਵੇਜ਼ ਵਿੱਚ ਬਾਲ ਜਿਨਸੀ ਸ਼ੋਸ਼ਣ ਅਤੇ ਮੀਡੀਆ ਵਿੱਚ ਇਸਦੀ ਤਸਵੀਰਸਾਜ਼ੀ ਕਰਨ ਬਾਰੇ ਸਮੱਗਰੀ ਸ਼ਾਮਿਲ ਹੈ ਜੋ ਕਈ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਲੱਗ ਸਕਦੀ ਹੈ।
ਜੇਕਰ ਤੁਹਾਨੂੰ ਸਹਾਇਤਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਬਾਲ ਸੁਰੱਖਿਆ ਸਹਾਇਤਾ ਸੇਵਾਵਾਂ ਲਈ ਰਾਸ਼ਟਰੀ ਦਫ਼ਤਰ (National Office for Child Safety Support Services) ਦਾ ਵੈੱਬ ਪੰਨਾ (https://www.childsafety.gov.au ) ਸਮਰਪਿਤ ਸੇਵਾਵਾਂ ਦੀ ਸੂਚੀ ਪ੍ਰਦਾਨ ਕਰਦਾ ਹੈ।
ਬਾਲ ਜਿਨਸੀ ਸ਼ੋਸ਼ਣ ਬਾਰੇ ਰਿਪੋਰਟਿੰਗ ਕਰਨਾ: ਮੀਡੀਆ ਲਈ ਹਿਦਾਇਤਾਂ
ਪੱਤਰਕਾਰਾਂ ਲਈ, ਬਾਲ ਜਿਨਸੀ ਸ਼ੋਸ਼ਣ ਇੱਕ ਅਜਿਹਾ ਮੁੱਦਾ ਹੈ ਜੋ 'ਕਿਸੇ ਹੋਰ ਮੁੱਦੇ ਵਰਗਾ ਨਹੀਂ ਹੈ' ਜੋ ਪੀੜਤਾਂ ਅਤੇ ਬਚਣ ਵਾਲਿਆਂ 'ਤੇ ਸਦਮੇ ਦੇ ਨਿਰੰਤਰ ਚੱਲ ਰਹੇ ਪ੍ਰਭਾਵਾਂ ਬਾਰੇ ਸਮਝ ਅਤੇ ਚਿੰਤਨ ਦੀ ਮੰਗ ਕਰਦਾ ਹੈ।
ਇਹ ਗਾਈਡ ਬਾਲ ਜਿਨਸੀ ਸ਼ੋਸ਼ਣ ਬਾਰੇ ਰਿਪੋਰਟਿੰਗ (ਖ਼ਬਰਾਂ) ਕਰਨ ਦੇ ਪੰਜ ਮੁੱਖ ਸਿਧਾਂਤਾਂ ਨਾਲ ਜਾਣ-ਪਛਾਣ ਕਰਵਾਉਂਦੀ ਹੈ ਅਤੇ ਪੱਤਰਕਾਰਾਂ, ਸੰਪਾਦਕਾਂ ਅਤੇ ਅਦਾਲਤੀ ਰਿਪੋਰਟਰਾਂ ਲਈ ਨਿਯਮਾਂ ਦੀ ਬਜਾਏ ਵਿਹਾਰਕ ਸਲਾਹ ਦਿੰਦੀ ਹੈ।
ਇਸ ਵਿੱਚ ਕੀਮਤੀ ਅੰਕੜੇ, ਜਾਣਕਾਰੀ ਅਤੇ ਹੋਰ ਸਰੋਤਾਂ ਦੇ ਲਿੰਕਾਂ ਸਮੇਤ ਨੁਕਸਾਨਦੇਹ ਭਾਸ਼ਾ ਅਤੇ ਚਿੱਤਰਾਵਲੀ ਤੋਂ ਬਚਣ ਦੇ ਸੁਝਾਅ ਵੀ ਸ਼ਾਮਿਲ ਹਨ।
ਬਾਲ ਜਿਨਸੀ ਸ਼ੋਸ਼ਣ ਬਾਰੇ ਮੀਡੀਆ ਨਾਲ ਜੁੜਨਾ: ਪੀੜਤਾਂ ਅਤੇ ਬਚਣ ਵਾਲਿਆਂ ਲਈ
ਮੀਡੀਆ ਦੇ ਕੋਲ ਜਾਣਾ ਇੱਕ ਬਹਾਦਰੀ ਭਰਿਆ ਅਤੇ ਗਹਿਰਾਈ ਨਾਲ ਜੀਵਨ-ਬਦਲਣ ਵਾਲਾ ਕੰਮ ਹੁੰਦਾ ਹੈ, ਅਤੇ ਇਸ ਫ਼ੈਸਲੇ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ।
ਇਹ ਗਾਈਡ ਮੁੱਖ ਤੌਰ 'ਤੇ ਉਹਨਾਂ ਬਾਲ ਜਿਨਸੀ ਸ਼ੋਸ਼ਣ ਦੇ ਪੀੜਤਾਂ ਅਤੇ ਬਚਣ ਵਾਲਿਆਂ ਲਈ ਹੈ ਜੋ ਆਪਣੀ ਕਹਾਣੀ ਕਿਸੇ ਪੱਤਰਕਾਰ ਨੂੰ ਦੱਸਣਾ ਚਾਹੁੰਦੇ ਹਨ।
ਮਹੱਤਵਪੂਰਨ ਤੌਰ 'ਤੇ, ਪੀੜਤਾਂ ਅਤੇ ਬਚਣ ਵਾਲਿਆਂ ਲਈ ਇਹ ਹਿਦਾਇਤਾਂ ਇੱਕ ਹੋਰ ਸਹਾਇਕ ਕਿਤਾਬਚੇਬਾਲ ਜਿਨਸੀ ਸ਼ੋਸ਼ਣ ਬਾਰੇ ਰਿਪੋਰਟਿੰਗ: ਮੀਡੀਆਲਈਹਿਦਾਇਤਾਂਦੇ ਨਾਲ ਆਉਂਦੀਆਂ ਹਨ।
ਇਨ੍ਹਾਂ ਗਾਈਡਾਂ ਨੂੰ ਇਕੱਠੇ ਪੜ੍ਹਨਾ ਤੁਹਾਨੂੰ ਇੱਕ ਬਿਹਤਰ ਵਿਚਾਰ ਦੇ ਸਕਦਾ ਹੈ ਕਿ ਮੀਡੀਆ ਲਈ ਵਧੀਆ ਅਭਿਆਸ ਕਿਹੋ ਜਿਹਾ ਦਿਖਾਈ ਦਿੰਦਾ ਹੈ।