Punjabi ਪੰਜਾਬੀ
ਆਸਟ੍ਰੇਲੀਆ ਦੇ ਹਰ 4 ਵਿੱਚੋਂ 1 ਬਾਲਗ ਨੇ ਬਾਲ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ ਹੈ।1
ਇਹ ਪਰਿਵਾਰਾਂ ਦੇ ਅੰਦਰ, ਹੋਰ ਲੋਕਾਂ ਦੁਆਰਾ ਕੀਤਾ ਜਾ ਸਕਦਾ ਹੈ ਜੋ ਬੱਚੇ ਜਾਂ ਕਿਸ਼ੋਰ ਵਿਅਕਤੀ ਨੂੰ ਜਾਣਦੇ ਹੋਣ ਜਾਂ ਨਹੀਂ ਜਾਣਦੇ ਹਨ, ਸੰਸਥਾਵਾਂ ਵਿੱਚ (ਜਿਵੇਂ ਕਿ ਚਾਈਲਡ ਕੇਅਰ, ਸਕੂਲ, ਸਪੋਰਟਸ ਕਲੱਬ) ਅਤੇ ਆਨਲਾਈਨ।
ਬਾਲ ਜਿਨਸੀ ਸ਼ੋਸ਼ਣ ਦੇ ਇੱਕ ਵਿਅਕਤੀ ਦੇ ਜੀਵਨ ਭਰ ਵਿੱਚ ਡੂੰਘੇ, ਲੰਬੇ ਸਮੇਂ ਦੇ ਪ੍ਰਭਾਵ ਪੈ ਸਕਦੇ ਹਨ, ਜਿਸ ਵਿੱਚ ਉਸਦੀ ਸਰੀਰਕ ਅਤੇ ਮਾਨਸਿਕ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਰਿਸ਼ਤੇ ਸ਼ਾਮਲ ਹਨ।
ਆਓ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਖਤਮ ਕਰੀਏ, ਵਨ ਟਾਕ ਐਟ ਏ ਟਾਈਮ (ਇੱਕ ਸਮੇਂ ਤੇ ਇੱਕ ਹੀ ਗੱਲ)
ਬਾਲ ਜਿਨਸੀ ਸ਼ੋਸ਼ਣ ਗੱਲ ਕਰਨ ਲਈ ਇੱਕ ਮੁਸ਼ਕਲ ਵਿਸ਼ਾ ਹੈ।
ਭਾਵੇਂ ਅਸੀਂ ਸੋਚਦੇ ਹਾਂ ਕਿ ਸਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ, ਸਾਡੇ ਵਿੱਚੋਂ ਜ਼ਿਆਦਾਤਰ ਨਹੀਂ ਜਾਣਦੇ ਕਿ ਕਿਵੇਂ ਸ਼ੁਰੂ ਕਰਨੀ ਹੈ।
ਪਰ ਗੱਲਬਾਤ ਵਿੱਚ ਬਾਲ ਜਿਨਸੀ ਸ਼ੋਸ਼ਣ ਨੂੰ ਰੋਕਣ ਦੀ ਸਮਰੱਥਾ ਹੈ।
ਤੁਸੀਂ ਆਪਣੇ ਬੱਚਿਆਂ ਅਤੇ ਆਲੇ-ਦੁਆਲੇ ਦੇ ਹੋਰ ਬਾਲਗਾਂ ਨਾਲ ਗੱਲਬਾਤ ਕਰਨ ਲਈ ਸਹੀ ਵਿਅਕਤੀ ਹੋ। ਹੋ ਸਕਦਾ ਹੈ ਕਿ ਤੁਸੀਂ ਇਸ ਵਿਸ਼ੇ ਦੇ ਮਾਹਰ ਨਾ ਵੀ ਹੋਵੋ ਪਰ ਤੁਹਾਡੇ ਜੀਵਨ ਵਿੱਚਲੇ ਬੱਚਿਆਂ ਨੂੰ ਤੁਹਾਡੇ ਨਾਲੋਂ ਬਿਹਤਰ ਕੋਈ ਨਹੀਂ ਜਾਣਦਾ। ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀ ਹੁੰਦਾ ਹੈ, ਇਹ ਕਿੱਥੇ ਅਤੇ ਕਿਵੇਂ ਹੁੰਦਾ ਹੈ ਅਤੇ ਤੁਸੀਂ ਆਪਣੇ ਜੀਵਨ ਵਿੱਚ ਬੱਚਿਆਂ ਦੀ ਸੁਰੱਖਿਆ ਕਿਵੇਂ ਕਰ ਸਕਦੇ ਹੋ, ਇਸ ਬਾਰੇ ਸਿੱਖ ਕੇ ਸ਼ੁਰੂਆਤ ਕਰੋ।
ਤੁਹਾਡੀ ਮਦਦ ਕਰਨ ਲਈ ਤੁਹਾਡੀ ਤਰਜੀਹੀ ਭਾਸ਼ਾ ਵਿੱਚ ਸਾਧਨ ਅਤੇ ਗਾਈਡਾਂ ਉਪਲੱਬਧ ਹਨ।
ਅਨੁਵਾਦਿਤ ਸਾਧਨ ਅਤੇ ਗਾਈਡਾਂ
ਬਾਲ ਜਿਨਸੀ ਸ਼ੋਸ਼ਣ: ਤੱਥ ਪ੍ਰਾਪਤ ਕਰੋ
ਇਹ ਤੱਥ ਸ਼ੀਟ ਬਾਲ ਜਿਨਸੀ ਸ਼ੋਸ਼ਣ ਬਾਰੇ ਹੋਰ ਜਾਣਨ ਲਈ ਜਾਣਕਾਰੀ ਅਤੇ ਅੰਕੜੇ ਪ੍ਰਦਾਨ ਕਰਦੀ ਹੈ। ਇਹ ਆਮ ਝੂਠ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ, ਅਤੇ ਲੋਕਾਂ ਦੀ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਉਹ ਬੱਚਿਆਂ ਅਤੇ ਕਿਸ਼ੋਰ ਬਾਲਗਾਂ ਦੀ ਸੁਰੱਖਿਆ ਵਿੱਚ ਕੀ ਭੂਮਿਕਾ ਨਿਭਾਅ ਸਕਦੇ ਹਨ।
ਪ੍ਰੀਸਕੂਲ ਵਾਲੇ ਬੱਚਿਆਂ ਨਾਲ ਗੱਲਬਾਤ ਲਈ ਟੂਲਕਿੱਟ
ਇਹ ਗਾਈਡ ਤੁਹਾਨੂੰ ਉਦਾਹਰਣਾਂ ਦਿੰਦੀ ਹੈ ਕਿ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ।
ਪ੍ਰਾਇਮਰੀ ਸਕੂਲ ਵਾਲੇ ਬੱਚਿਆਂ ਨਾਲ ਗੱਲਬਾਤ ਲਈ ਟੂਲਕਿੱਟ
ਇਹ ਗਾਈਡ ਤੁਹਾਨੂੰ ਉਦਾਹਰਣਾਂ ਦਿੰਦੀ ਹੈ ਕਿ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ।
ਕਿਸ਼ੋਰ ਬੱਚਿਆਂ ਨਾਲ ਗੱਲਬਾਤ ਲਈ ਟੂਲਕਿੱਟ
ਇਹ ਗਾਈਡ ਤੁਹਾਨੂੰ ਉਦਾਹਰਣਾਂ ਦਿੰਦੀ ਹੈ ਕਿ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ।
ਮੇਰੀ ਸੁਪਰਹੀਰੋ ਜਿਹੀ ਆਵਾਜ਼
“ਮੇਰੀ ਸੁਪਰਹੀਰੋ ਜਿਹੀ ਆਵਾਜ਼” ਇੱਕ ਉਮਰ-ਮੁਤਾਬਕ ਕਹਾਣੀ ਦੀ ਕਿਤਾਬ ਹੈ ਜੋ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਬਾਲ ਜਿਨਸੀ ਸ਼ੋਸ਼ਣ ਨੂੰ ਰੋਕਣ ਬਾਰੇ ਗੱਲਬਾਤ ਕਰਨ ਲਈ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਸਾਰਿਆਂ ਸਭਿਆਚਾਰਾਂ ਅਤੇ ਪਿਛੋਕੜਾਂ ਦੇ ਹੋਰ ਬਾਲਗਾਂ ਦੀ ਮੱਦਦ ਕਰਦੀ ਹੈ।
ਟਿੱਪਣੀਆਂ
1. ਮੈਥਿਊਜ਼ ਬੀ, ਪੈਸੇਲਾ ਆਰ.ਈ., ਸਕਾਟ ਜੇ.ਜੀ., ਏਟ ਅਲ 2023, 'ਆਸਟ੍ਰੇਲੀਆ ਵਿੱਚ ਬੱਚਿਆਂ ਨਾਲ ਦੁਰਵਿਹਾਰ ਦਾ ਪ੍ਰਚਲਨ: ਇੱਕ ਰਾਸ਼ਟਰੀ ਸਰਵੇਖਣ ਤੋਂ ਖੋਜ', ਦ ਮੈਡੀਕਲ ਜਰਨਲ ਆਫ਼ ਆਸਟ੍ਰੇਲੀਆ, 218